• ਮੈਲਬੌਰਨ ਦੀ ਧਰਤੀ ਤੇ ਪਹੁੰਚੇ ਤਿੰਨ ਭਾਰਤੀ ਹਾਕੀ ਖਿਡਾਰੀਆਂ ਨਾਲ ਮੁਲਾਕਾਤ
    Oct 7 2024
    ਤੀਸਰੇ ਇੰਟਰਨੈਸ਼ਨਲ ਹਾਕੀ ਕਪ ਮੈਲਬੌਰਨ ਵਿੱਚ ਦੇਸ਼ ਵਿਦੇਸ਼ ਦੇ ਕਈ ਅਹਿਮ ਖਿਡਾਰੀਆਂ ਨੇ ਸ਼ਿਰਕਤ ਕੀਤੀ। ਭਾਰਤ ਤੋਂ ਖਾਸ ਤੌਰ ਤੇ ਪਹੁੰਚੇ ਉਲੰਪੀਅਨ ਅਕਾਸ਼ਦੀਪ ਸਿੰਘ, ਪ੍ਰਦੀਪ ਮੋਰ ਅਤੇ ਹਰਜੀਤ ਸਿੰਘ ਨਾਲ ਐਸ ਬੀ ਐਸ ਨੇ ਖਾਸ ਗੱਲਬਾਤ ਕੀਤੀ।
    Show More Show Less
    13 mins
  • ਪੰਜਾਬੀ ਗਾਇਕ ਹੰਸ ਰਾਜ ਹੰਸ ਦੇ ਦਿਲ ਦੀ ਹੂਕ: 'ਸਿਆਸਤ ਵਿੱਚ ਸੰਗੀਤ ਜਿੰਨੀ ਮੁਹੱਬਤ ਨਹੀਂ ਮਿਲੀ'
    Oct 7 2024
    ਸੰਗੀਤ ਦੇ ਖੇਤਰ ਵਿੱਚ ਦੁਨੀਆ ਭਰ ਵਿੱਚ ਸਿਖਰਲਾ ਮੁਕਾਮ ਹਾਸਲ ਕਰਨ ਵਾਲੇ ਪੰਜਾਬੀ ਗਾਇਕ ਪਦਮਸ੍ਰੀ ਹੰਸ ਰਾਜ ਹੰਸ ਮੈਂਬਰ ਪਾਰਲੀਮੈਂਟ ਬਣ ਕੇ ਭਾਰਤ ਦੀ ਸਿਆਸਤ ਵਿੱਚ ਵੀ ਆਪਣੀ ਪਹਿਚਾਣ ਬਣਾਉਣ ’ਚ ਸਫਲ ਰਹੇ ਹਨ। ਹਾਲਾਂਕਿ ਹੰਸ ਰਾਜ ਹੰਸ ਦਾ ਪਾਰਲੀਮੈਂਟ ਤੱਕ ਪਹੁੰਚਣ ਦਾ ਰਸਤਾ ਸੁਖਾਲਾ ਨਹੀਂ ਸੀ ਪਰ ਕਿਸਮਤ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਹ ਐਮਪੀ ਬਣਨ ਦਾ ਆਪਣਾ ਸੁਫਨਾ ਸਾਕਾਰ ਕਰ ਗਏ। ਇਸ ਦੌਰਾਨ ਸਿਆਸੀ ਮਸਰੂਫੀਅਤ ਕਾਰਨ ਹੰਸ ਰਾਜ ਦੀਆਂ ਸੰਗੀਤਕ ਗਤੀਵਿਧੀਆਂ ਵੀ ਪ੍ਰਭਾਵਿਤ ਹੋਈਆਂ ਅਤੇ ਉਹ ਆਲੋਚਕਾਂ ਦਾ ਨਿਸ਼ਾਨਾ ਵੀ ਬਣਦੇ ਰਹੇ। ਭਾਰਤ ਦੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਫਰੀਦਕੋਟ ਹਲਕੇ ਤੋਂ ਚੋਣ ਹਾਰਨ ਤੋਂ ਬਾਅਦ ਹੰਸ ਰਾਜ ਹੰਸ ਹੁਣ ਫਿਰ ਤੋਂ ਆਪਣੀ ਸੰਗੀਤਕ ਦੁਨੀਆ ਵਿੱਚ ਪਰਤਣ ਦੀ ਗੱਲ ਆਖ ਰਹੇ ਹਨ। ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਹੰਸ ਨੇ ਆਪਣੇ ਮਨ ਦੇ ਵਲਵਲੇ ਸਾਂਝੇ ਕੀਤੇ ਹਨ। ਹੋਰ ਜਾਣਕਾਰੀ ਲਈ ਸੁਣੋ ਇਹ ਇੰਟਰਵਿਊ...
    Show More Show Less
    24 mins
  • ਪਾਕਿਸਤਾਨ ਡਾਇਰੀ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 485ਵੀਂ ਜੋਤਿ ਜੋਤ ਦਿਵਸ ਮੌਕੇ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਨਿਕਲਿਆ ਨਗਰ ਕੀਰਤਨ
    Oct 7 2024
    ਪਾਕਿਸਤਾਨ ਵਿੱਚ ਗੁਰੂਦਵਾਰਾ ਕਰਤਾਰਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 485ਵੀਂ ਜੋਤਿ ਜੋਤ ਦਿਵਸ ਮੌਕੇ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਕਰਤਾਰਪੁਰ ਸਾਹਿਬ ਦਰਬਾਰ ਤੋਂ ਭਾਰਤੀ ਸਰਹਦ ਤੱਕ ਲਿਜਾਇਆ ਗਿਆ। ਇਸ ਮੌਕੇ ਪਾਕਿਸਤਾਨ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਮੇਤ ਹੋਰ ਕਈ ਸ਼ਖ਼ਸੀਅਤਾਂ ਨੇ ਵੱਧ ਚੜ ਕੇ ਸਾਂਝ ਪਾਈ।
    Show More Show Less
    7 mins
  • ਸਾਹਿਤ ਅਤੇ ਕਹਾਣੀਆਂ: ਨੁਸਰਤ ਫਤਿਹ ਅਲੀ ਖ਼ਾਨ ਦੇ ਘਰਾਣੇ ਦੀ ਕਹਾਣੀ
    Oct 7 2024
    ਅਫਗ਼ਾਨਿਸਤਾਨ ਨੂੰ ਛੱਡ ਕੇ ਜਲੰਧਰ ਵਸਣ ਵਾਲੇ ਨੁਸਰਤ ਫਤਿਹ ਅਲੀ ਖਾਨ ਦੇ ਘਰਾਣੇ ਨੇ ਪੀੜ੍ਹੀ ਦਰ ਪੀੜ੍ਹੀ ਕਵਾਲੀ ਦੀ ਰੀਤ ਨੂੰ ਬਰਕਰਾਰ ਰੱਖਿਆ। ਸੰਤਾਲੀ ਦੀ ਵੰਡ ਤੋਂ ਬਾਅਦ ਇਹ ਘਰਾਣਾ ਜਲੰਧਰ ਛੱਡ ਕੇ ਲਾਇਲਪੁਰ ਵਿੱਚ ਵੱਸ ਗਿਆ ਸੀ। ਪੂਰੀ ਕਹਾਣੀ ਸੁਣਾ ਰਹੇ ਨੇ ਲਹਿੰਦੇ ਪੰਜਾਬ ਤੋਂ ਸਾਡੇ ਸਾਥੀ ਸਾਦੀਆ ਰਫੀਕ...
    Show More Show Less
    10 mins
  • ਸਾਹਿਤ ਅਤੇ ਕਲਾ: ਕਿਤਾਬ ‘ਇੱਕ ਖ਼ਿਆਲ ਸਮੁੰਦਰੋਂ ਡੂੰਘਾ’ ਦੀ ਪੜਚੋਲ
    Oct 7 2024
    ਪਾਕਿਸਤਾਨ ਦੇ ਲਿਖਾਰੀ ਸਗੀਰ ਤਬਾਸੁਮ ਦੀ ਲਿਖੀ ਇਸ ਕਿਤਾਬ ਵਿੱਚ ਦਿਲ ਨੂੰ ਟੁੰਬ ਲੈਣ ਵਾਲੀਆਂ ਗਜ਼ਲਾਂ ਅਤੇ ਨਜ਼ਮਾਂ ਦਾ ਭੰਡਾਰ ਹੈ ਜੋ ਕਿ ਪਾਠਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ। ਇਸ ਕਿਤਾਬ ਦੀ ਪੜਚੋਲ ਕਰ ਰਹੀ ਹੈ ਸਾਡੀ ਪਾਕਿਸਤਾਨ ਤੋਂ ਸਹਿਯੋਗੀ ਸਾਦੀਆ ਰਫ਼ੀਕ.....
    Show More Show Less
    8 mins
  • ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 4 ਅਕਤੂਬਰ 2024
    Oct 4 2024
    ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
    Show More Show Less
    4 mins
  • ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 3 ਅਕਤੂਬਰ 2024
    Oct 3 2024
    ਫੈਡਰਲ ਸਰਕਾਰ ਸ਼ਰਿੰਕ ਇਨਫਲੇਸ਼ਨ ਤੇ ਨਕੇਲ ਕੱਸਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਯੂਨਿਟ ਪ੍ਰਾਈਸਿੰਗ ਕੋਡ ਨੂੰ ਮਜ਼ਬੂਤ ਕਰੇਗੀ, ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਦਾ ਸਾਹਮਣਾ ਕਰਨਾ ਪਏਗਾ। ਇਹ ਪਹਿਲਕਦਮੀ ਅਜਿਹੇ ਸਮੇਂ ਵਿੱਚ ਹੋਈ ਹੈ ਜਦੋਂ ਕੋਲਸ ਅਤੇ ਵੂਲਵਰਥ ਵਰਗੀਆਂ ਦਿੱਗਜ ਸੁਪਰਮਾਰਕੇਟਸ 'ਤੇ ਕਥਿਤ ਤੌਰ 'ਤੇ ਰਹਿਣ-ਸਹਿਣ ਦੇ ਸੰਕਟ ਦੌਰਾਨ ਆਸਟਰੇਲੀਆਈ ਲੋਕਾਂ ਦਾ ਸ਼ੋਸ਼ਣ ਕਰਨ ਦਾ ਦੋਸ਼ ਲੱਗ ਰਿਹਾ ਹੈ। ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
    Show More Show Less
    3 mins
  • How is democracy perceived around the world? - SBS Examines: ਦੁਨੀਆਂ ਭਰ ਵਿੱਚ ਲੋਕਤੰਤਰ ਨੂੰ ਕਿਵੇਂ ਸਮਝਿਆ ਜਾਂਦਾ ਹੈ?
    Oct 3 2024
    Democracy in practice isn't black and white. - ਲੋਕਤੰਤਰ ਕਾਲਾ ਜਾਂ ਚਿੱਟਾ ਨਹੀਂ ਹੈ।
    Show More Show Less
    6 mins